Patiala: August 29, 2019
Live Telecast of ‘Fit India Movement’ held at Multani Mal Modi College
Multani Mal Modi College, Patiala today organized the live telecast of ‘Fit India Movement’ launched by Honourable Prime Minister Sh. Narendra Modi from Indira Gandhi Stadium, New Delhi on the occasion of ‘National Sports Day’, dedicated to world renowned Hockey player Major Dhayan Chand. This program was screened by NSS Units, NCC Units and Red Ribbon Club with the help of ‘Buddy Programme’ of the college. Sh. Harpreet Singh, District Sports Officer, Patiala and Dr. Malkit Singh Maan, Assistant Director Youth Services, Punjab were special guests on the occasion. College Principal Dr. Khushvinder Kumar welcomed the guests and said that it is utmost responsibility of every Indian citizen to contribute in nation building by living a fit and healthy life. During the launch of this movement Prime Minister Sh. Narendra Modi motivated the citizens to learn the best practices of healthy living from the rich cultural fitness heritage of India.
This program was supervised by college NSS Officers Dr. Rajeev Sharma, Prof. Jagdeep Kaur and Dr. Harmohan Sharma. In the program college NCC Officers Dr. Rohit Sachdeva and Prof. Poonam Sharma were also present. During this program Dr. Ganesh Sethi, Dr. Sanjay Kumar, Dr. Sanjeev Kumar, Prof. Harneet Sodhi, Sh. Ajay Gupta and Sh. Vinod Sharma were also present. The program was concluded with Fitness Pledge by 875 Buddy Students.
The NSS Volunteers Dutie Singh, Pallavi Dhawan, Abhinandan Mittal, Neeraj Gupta and Vipan Singh worked hard to make this program a success. The vote of thanks was presented by Dr. Rajeev Sharma.
ਪਟਿਆਲਾ: 29 ਅਗਸਤ, 2019
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਫਿੱਟ ਇੰਡੀਆ ਮੂਵਮੈਂਟ’ ਦਾ ਸਿੱਧਾ ਪ੍ਰਸਾਰਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਅੱਜ ‘ਰਾਸ਼ਟਰੀ ਖੇਡ ਦਿਵਸ’ ਦੇ ਮੌਕੇ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ‘ਫਿਟ ਇੰਡੀਆ ਮੂਵਮੈਂਟ’ ਦੇ ਉਦਘਾਟਨੀ ਸਮਾਰੋਹ ਦਾ ਇੰਦਰਾ ਗਾਂਧੀ ਸਟੇਡੀਅਮ, ਦਿੱਲੀ ਤੋਂ ਸਿੱਧਾ ਪ੍ਰਸਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧਨ ਕਾਲਜ ਦੇ ਐਨ.ਐਸ.ਐਸ. ਵਿੰਗ, ਐਨ.ਸੀ.ਸੀ. ਵਿੰਗ ਅਤੇ ਰੈਡ ਰਿਬਨ ਕਲੱਬ ਵੱਲੋਂ ‘ਬਡੀ ਪ੍ਰੋਗਰਾਮ’ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਹਰਪ੍ਰੀਤ ਸਿੰਘ, ਜ਼ਿਲਾ ਖੇਡ ਅਫ਼ਸਰ, ਪਟਿਆਲਾ ਅਤੇ ਡਾ. ਮਲਕੀਤ ਸਿੰਘ ਮਾਨ, ਐਸਿੱਸਟੈਂਟ ਡਾਇਰੈਕਟਰ, ਯੂਥ ਸੇਵਾਵਾਂ ਪੰਜਾਬ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਭਾਰਤੀ ਨਾਗਰਿਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਰਕਰਾਰ ਰੱਖੇ ਅਤੇ ਰਾਸ਼ਟਰੀ ਨਿਰਮਾਨ ਵਿੱਚ ਬਣਦਾ ਹਿੱਸਾ ਪਾਵੇ। ਇਸ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਸਬੰਧੀ ਸ਼ਾਨਦਾਰ ਪੁਰਾਤਨ ਭਾਰਤੀ ਰਵਾਇਤਾਂ ਅਤੇ ਕਲਾਵਾਂ ਸਬੰਧੀ ਮਹੱਤਵਪੂਰਨ ਧਾਰਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਅਤੇ ਡਾ. ਹਰਮੋਹਨ ਸ਼ਰਮਾ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਐਨ.ਸੀ.ਸੀ. ਦੇ ਇੰਚਾਰਜ ਡਾ. ਰੋਹਿਤ ਸਚਦੇਵਾ ਅਤੇ ਪ੍ਰੋ. ਪੂਨਮ ਸ਼ਰਮਾ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਡਾ. ਗਣੇਸ਼ ਸੇਠੀ, ਡਾ. ਸੰਜੇ ਕੁਮਾਰ, ਡਾ. ਸੰਜੀਵ ਕੁਮਾਰ, ਡਾ. ਹਰਨੀਤ ਸੋਢੀ, ਸ੍ਰੀ ਅਜੇ ਗੁਪਤਾ ਅਤੇ ਸ੍ਰੀ ਵਿਨੋਦ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਦੌਰਾਨ 875 ‘ਬਡੀ ਵਿਦਿਆਰਥੀਆਂ’ ਨੇ ਤੰਦਰੁਸਤੀ ਲਈ ਪ੍ਰਣ ਲਿਆ।
ਐਨ.ਐਸ.ਐਸ. ਵਲੰਟੀਅਰਾਂ ਦਿਊਤੀ ਸਿੰਘ, ਪੱਲਵੀ ਧਵਨ, ਅਭਿਨੰਦਨ ਮਿੱਤਲ, ਨੀਰਜ ਗੁਪਤਾ ਅਤੇ ਵਿਪਨ ਸਿੰਘ ਨੇ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਚਲਾਉਣ ਵਿੱਚ ਭਰਪੂਰ ਯੋਗਦਾਨ ਦਿੱਤਾ। ਧੰਨਵਾਦ ਦਾ ਮਤਾ ਡਾ. ਰਾਜੀਵ ਸ਼ਰਮਾ ਨੇ ਪੇਸ਼ ਕੀਤਾ।
#mhrd #mmmcpta #FitIndiaMovement #NationalSportsDay